ਟਾਈਪ ਇੱਕ ਅਜਿਹੀ ਕਲਾ ਹੈ ਜਿਸਦਾ ਜਾਣਕਾਰ ਆਪਣੇ ਇਸ ਹੁਨਰ ਨਾਲ ਜਿੱਥੇ ਨੌਕਰੀ ਵਿੱਚ ਪਹਿਲ ਪ੍ਰਾਪਤ ਕਰ ਸਕਦਾ ਹੈ, ਉਥੇ ਆਪਣਾ ਖੁਦ ਦਾ ਕਾਰੋਬਾਰ/ਰੋਜਗਾਰ ਵੀ ਸ਼ੁਰੂ ਕਰ ਸਕਦਾ ਹੈ। ਕੰਪਿਊਟਰ ਯੁਗ ਵਿੱਚ ਮੈਨੂਅਲ ਟਾਈਪ ਖਤਮ ਹੋ ਰਹੀ ਹੈ, ਲੇਕਿਨ ਅੱਜ ਵੀ ਕਲੈਰੀਕਲ ਪੱਧਰ ਦੀਆਂ ਆਸਾਮੀਆਂ ਲਈ ਪੰਜਾਬੀ ਟੈਸਟ ਪਾਸ ਕਰਨਾ ਇੱਕ ਮੁੱਢਲੀ ਸ਼ਰਤ ਹੁੰਦੀ ਹੈ।ਪਹਿਲਾਂ ਕੰਪਿਊਟਰ ਤੇ ਪੰਜਾਬੀ ਟਾਈਪ ਕਰਨ ਲਈ ਧੁਨੀ ਆਧਾਰਿਤ ਫੋਂਟ ਜਿਵੇਂ ਅਮ੍ਰਿਤ ਲਿਪੀ, ਅਨਮੋਲ ਲਿਪੀ ਅਤੇ ਪੰਜਾਬੀ ਟਾਈਪ ਜਾਣਕਾਰਾਂ ਵੱਲੋਂ ਰਮਿੰਗਟਨ ਟਾਈਪ ਬੇਸਡ ਫੌਂਟ ਜਿਵੇਂ ਆਸੀਸ, ਜੁਆਏ, ਸਤਲੁਜ ਵਗੈਰਾ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਲੇਕਿਨ ਹੁਣ ਪੰਜਾਬ ਸਰਕਾਰ ਵੱਲੋਂ ਰਾਵੀ ਫੌਂਟ ਵਿੱਚ ਟਾਈਪ ਟੈਸਟ ਲੈਣ ਦਾ ਫੈਸਲਾ ਕੀਤਾ ਗਿਆ ਹੈ। ਇਸਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ। ਜਿੰਨਾਂ ਵਿਚੋਂ ਮੁੱਖ ਇਹ ਹੈ ਕਿ ਰਾਵੀ ਇੱਕ ਯੂਨੀਕੋਡ ਫੌਂਟ ਹੈ, ਜਿਸਨੂੰ ਕਿ ਹਰੇਕ ਵਿੰਡੋ, ਮੋਬਾਇਲ, ਵਿੱਚ ਪੜ੍ਹਿਆ ਜਾ ਸਕਦਾ ਹੈ ਅਤੇ ਇਸ ਫੌਟ ਵਿੱਚ ਇੰਟਰਨੈੱਟ ਤੇ ਈਮੇਲ ਵਗੈਰਾ ਵੀ ਸਿੱਧੀ ਹੀ ਭੇਜੀ ਅਤੇ ਪੜ੍ਹੀ ਜਾ ਸਕਦੀ ਹੈ। ਜਦਕਿ ਰਵਾਇਤੀ ਫੌਟ ਆਸੀਸ ਵਗੈਰਾ ਵਿੱਚ ਇਹ ਸਹੂਲਤ ਨਹੀਂ ਸੀ ਅਤੇ ਇੰਨਾਂ ਫੌਂਟਾਂ ਵਿੱਚ ਤਿਆਰ ਕੀਤਾ ਮੈਟਰ ਉਸੇ ਕੰਪਿਊਟਰ ਤੇ ਪੜ੍ਹਿਆ ਜਾ ਸਕਦਾ ਸੀ, ਜਿਸ ਵਿਚ ਇਹ ਫੌਂਟ ਇਨਸਟਾਲ ਹੋਵੇ। ਰਾਵੀ ਸਾਰੇ ਕੰਪਿਊਟਰ ਅਤੇ ਮੋਬਾਇਲ ਦਾ ਇੱਕ ਸਾਂਝਾ ਪਲੇਟਫਾਰਮ ਹੈ, ਜਿਸਨੂੰ ਹਰ ਜਗ੍ਹਾ ਆਸਾਨੀ ਨਾਲ ਪੜ੍ਹਿਆ ਜਾ ਸਕਦਾ ਹੈ। ਇਸੇ ਲਈ ਸਰਕਾਰ ਇਸ ਫੌਂਟ ਦੀ ਵਰਤੋਂ ਨੂੰ ਉਤਸਾਹਿਤ ਕਰ ਰਹੀ ਹੈ।

ਰਾਵੀ ਫੌਂਟ ਦੀ ਟਾਈਪਿੰਗ ਸਿੱਖਣ ਲਈ ਤਿਆਰ ਕੀਤਾ ਗਿਆ ਰਾਵੀ ਟਾਈਪਿੰਗ ਟਿਊਟਰ ਤੁਹਾਨੂੰ ਰਾਵੀ ਫੌਂਟ ਸਿੱਖਣ ਵਿਚ ਬਹੁਤ ਮੱਦਦ ਕਰੇਗਾ ਅਤੇ ਥੋੜੇ ਦਿਨਾਂ ਵਿਚ ਹੀ ਤੁਸੀਂ ਇਸਤੇ ਅਭਿਆਸ ਕਰਕੇ ਰਾਵੀ ਫੌਂਟ ਵਿਚ ਟਾਈਪ ਕਰਨਾ ਸਿੱਖ ਸਕਦੇ ਹੋ ਅਤੇ ਆਪਣੀ ਸਪੀਡ ਬਣਾ ਸਕਦੇ ਹੋ

ਪੰਜਾਬੀ ਟਾਈਪ ਮਾਸਟਰ ਨੂੰ ਦਿੱਤੇ ਭਰਪੂਰ ਸਮਰਥਨ ਲਈ ਅਸੀਂ ਆਪਣੇ ਸਾਰੇ ਕੰਪਿਊਟਰ ਯੂਜਰਜ ਦੇ ਧੰਨਵਾਦੀ ਹਾਂ ਜਿੰਨਾਂ ਨੇ ਸੌਫਟਵੇਅਰ ਰਜਿਸਟਰਡ ਕਰਵਾਇਆ ਅਤੇ ਆਪਣੇ ਕੀਮਤੀ ਸੁਝਾਅ ਵੀ ਸਾਨੂੰ ਦਿੱਤੇ। ਪੰਜਾਬੀ ਟਾਈਪ ਮਾਸਟਰ ਸੌਫਟਵੇਅਰ ਤੇ ਪ੍ਰੈਕਟਿਸ ਕਰਕੇ ਅਨੇਕਾਂ ਉਮੀਦਵਾਰਾਂ ਨੇ ਆਪਣਾ ਪੰਜਾਬੀ ਟਾਈਪ ਟੈਸਟ ਪਾਸ ਕੀਤਾ ਅਤੇ ਸਰਕਾਰੀ ਨੌਕਰੀਆਂ ਪ੍ਰਾਪਤ ਕੀਤੀਆਂ।
ਰਾਵੀ ਟਾਈਪਿੰਗ ਪੈਡ 2.0 ਨੂੰ ਚੰਕ ਪੈਟਰਨ ਟਾਈਪ ਟੈਸਟ ਦੀ ਤਿਆਰੀ ਲਈ ਬਣਾਇਆ ਗਿਆ ਹੈ। ਇਸ ਵਿੱਚ 350-360 ਸ਼ਬਦਾਂ ਦੇ ਪੈਰ੍ਹਾਗਰਾਫ ਨੂੰ 10 ਚੰਕਾਂ ਵਿੱਚ ਵੰਡਿਆ ਗਿਆ ਹੈ। ਟਾਈਪ ਟੈਸਟ ਚਲਦੇ ਸਮੇਂ ਦੌਰਾਨ ਯੂਜਰ ਬੈਕ ਸਪੇਸ ਜਾਂ ਬੈਕ ਐਰੋ ਨਾਲ ਆਪਣੀ ਗਲਤੀ ਕਿਸੇ ਵੀ ਸਮੇਂ ਦਰੁਸਤ ਕਰ ਸਕਦਾ ਹੈ। ਇੰਨਾਂ ਹੀ ਨਹੀਂ ਟਾਈਪ ਟੈਸਟ ਦਾ ਸਮਾਂ ਪੂਰਾ ਹੋਣ ਤੋਂ ਪਹਿਲਾਂ  ਯੂਜਰ ਪਹਿਲਾਂ ਟਾਈਪ ਕੀਤੇ ਜਾ ਚੁੱਕੇ ਚੰਕ ਵਿੱਚ ਜਾ ਕੇ ਵੀ ਦਰੁਸਤੀ ਕਰ ਸਕਦਾ ਹੈ। ਸਮਾਂ ਪੂਰਾ ਹੋਣ ਤੇਸੌਫਟਵੇਅਰ ਤੁਹਾਡੀ ਗਰੌਸ ਸਪੀਡ, ਐਕੂਰੇਸੀ, ਗਲਤ ਟਾਈਪ ਕੀਤੇ ਸ਼ਬਦ, ਸਪਲਿਟ ਅਤੇ ਮਰਜ ਹੋਏ ਸ਼ਬਦ ਦੱਸੇਗਾ ਅਤੇ ਬੋਰਡ ਦੇ ਪੈਟਰਨ ਅਨੁਸਾਰ ਰਿਜਲਟ ਸ਼ੋ ਕਰੇਗਾ। ਸੌਫਟਵੇਅਰ ਦਾ ਤਿੰਨ ਦਿਨ ਦਾ ਡੈਮੋ ਬਿਲਕੁਲ ਫਰੀ ਹੈ। ਲੇਕਿਨ ਡੈਮੋਂ ਸਮੇਂ ਦੌਰਾਨ ਟਾਈਪ ਟੇਸਟ ਦਾ ਸਮਾਂ   ਵੱਧੋ ਵੱਧ ਤਿੰਨ ਮਿੰਟ ਰਹੇਗਾ, ਜੋ ਰਜਿਸਟਰਡ ਹੋਣ ਤੋਂ ਬਾਅਦ 10 ਮਿੰਟ ਤੱਕ ਦਾ ਹੋ ਜਾਵੇਗਾ।
Raavi Typing Pad 2.0
ਰਾਵੀ ਟਾਈਪਿੰਗ ਟਿਊਟਰ ਦੇ 3.0 (COMBO) ਵਰਜਨ ਵਿੱਚ ਅੰਗਰੇਜੀ ਦੇ ਨਾਲ ਪੰਜਾਬੀ ਦੇ ਆਸੀਸ ਅਤੇ ਰਾਵੀ ਦੋਵੇਂ ਫੌਂਟ ਵਿੱਚ ਟਾਈਪ ਟੈਸਟ ਦੇਣ ਦੀ ਸਹੂਲਤ ਦਿੱਤੀ ਗਈ ਹੈ ਤਾਂ ਕਿ ਯੂਜਰ ਆਪਣੀ ਲੋੜ ਮੁਤਾਬਿਕ ਫੌਂਟ ਤੇ ਪ੍ਰੈਕਟਿਸ ਕਰ ਸਕਣ।  ਇੰਗਲਿਸ਼ ਅਤੇ ਰਾਵੀ ਫੌਂਟ ਦੇ 100-100 ਪੈਰ੍ਹਾਗਰਾਫ ਕਰ ਦਿੱਤੇ ਗਏ ਹਨ, ਟੈਸਟ ਸਕਰੀਨ ਪਹਿਲਾਂ ਦੀ ਤਰ੍ਹਾਂ ਵੱਡੀ ਸਕਰੀਨ ਤੇ ਕਰ ਦਿੱਤੀ ਗਈ ਹੈ, ਸ਼ਬਦ ਹਾਈਲਾਈਟਰ/ ਅੰਡਰਲਾਈਨ ਬੰਦ ਕਰਨ ਦੀ ਸਹੂਲਤ ਦਿੱਤੀ  ਗਈ ਹੈ।
Raavi Typing Tutor 3.0
ਪੰਜਾਬੀ ਸ਼ਬਦਕੋਸ਼ ਸੌਫਟਵੇਅਰ ਪੰਜਾਬੀ ਕੰਪਿਊਟਰ ਵਰਤੋਂਕਾਰਾਂ ਦੀ ਸਹੂਲਤ ਲਈ ਤਿਆਰ ਕੀਤਾ ਗਿਆ ਇੱਕ ਸਹਾਇਕ ਸੌਫਟਵੇਅਰ ਹੈਸੌਫਟਵੇਅਰ ਤਿਆਰ ਕਰਨ ਦਾ ਮਕਸਦ ਪੰਜਾਬੀ ਤੋਂ ਅੰਗਰੇਜੀ ਅਤੇ ਅੰਗਰੇਜੀ ਤੋਂ ਪੰਜਾਬੀ ਵਿੱਚ ਸ਼ਬਦਅਰਥ ਲੱਭਣ ਵਿੱਚ ਬਰਬਾਦ ਹੁੰਦੇ ਸਮੇਂ ਨੂੰ ਬਚਾਉਣਾ ਅਤੇ ਕੰਪਿਊਟਰ ਵਰਤੋਂਕਾਰਾਂ ਦੇ ਸ਼ਬਦ ਭੰਡਾਰ ਦੇ ਗਿਆਨ ਵਿੱਚ ਵਾਧਾ ਕਰਨਾ ਹੈ
ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਕੰਪਿਊਟਰ ਤੇ ਕੰਮ ਕਰਦੇ ਸਮੇਂ, ਈ ਮੇਲ ਕਰਦੇ ਜਾਂ ਪੜ੍ਹਦੇ ਸਮੇਂ ਸਾਨੂੰ ਅੰਗਰੇਜੀ ਦੇ ਕਈ ਸ਼ਬਦਾਂ ਦਾ ਪੰਜਾਬੀ ਅਰਥ ਨਹੀਂ ਪਤਾ ਹੁੰਦਾ, ਜਿਸ ਕਰਕੇ ਕਈ ਵਾਰ ਪੂਰੀ ਲਾਈਨ ਦਾ ਮਤਲਬ ਹੀ ਪਤਾ ਨਹੀਂ ਲਗਦਾ ਅਤੇ ਸਾਨੂੰ ਸ਼ਬਦਅਰਥ ਵੇਖਣ ਲਈ ਡਿਕਸ਼ਨਰੀ ਦੀ ਵਰਤੋਂ ਕਰਨੀ ਪੈਂਦੀ ਹੈ, ਜਿਸ ਵਿਚ ਸ਼ਬਦ ਅਰਥ ਲੱਭਣ ਵਿੱਚ ਕਾਫੀ ਸਮਾਂ ਬਰਬਾਦ ਹੋ ਜਾਂਦਾ ਹੈਇਸ ਸੌਫਟਵੇਅਰ ਵਿੱਚ ਰੋਜਾਨਾ ਜਿੰਦਗੀ ਦੀ ਵਰਤੋਂ ਦੇ ਅੰਗਰੇਜੀ ਦੇ 20000 ਤੋਂ ਵੱਧ ਸ਼ਬਦ ਅਤੇ ਉਨ੍ਹਾਂ ਦੇ ਪੰਜਾਬੀ ਅਰਥ ਇਸੇ ਤਰ੍ਹਾਂ ਕਰੀਬ 19000 ਤੋਂ ਵੱਧ ਪੰਜਾਬੀ ਦੇ ਸ਼ਬਦ ਅਤੇ ਅੱਗੇ ਉਨ੍ਹਾਂ ਦੇ ਅੰਗਰੇਜੀ ਅਰਥ ਦਿੱਤੇ ਗਏ ਹਨਇਸ ਸੌਫਟਵੇਅਰ ਦੀ ਮੱਦਦ ਨਾਲ ਤੁਸੀਂ ਸਕਿੰਟਾਂ ਵਿੱਚ ਹੀ ਅੰਗਰੇਜੀ ਤੋਂ ਪੰਜਾਬੀ ਅਤੇ ਪੰਜਾਬੀ ਤੋਂ ਅੰਗਰੇਜੀ ਵਿੱਚ ਸ਼ਬਦ ਅਰਥ ਵੇਖ ਸਕਦੇ ਹੋਇਸਨੂੰ ਤੁਸੀਂ ਗੂਗਲ ਪਲੇਅਸਟੋਰ ਤੋਂ ਆਪਣੇ ਸਮਾਰਟ ਫੋਨ ਵਿਚ ਵੀ ਇਨਸਟਾਲ ਕਰ ਸਕਦੇ ਹੋ। ਉਮੀਦ ਹੈ ਕਿ ਇਹ ਸੌਫਟਵੇਅਰ ਵਿੱਦਿਅਕ ਅਤੇ ਹੋਰ ਖੇਤਰਾਂ ਵਿੱਚ ਤੁਹਾਡਾ ਮੱਦਦਗਾਰ ਸਾਬਤ ਹੋਵੇਗਾ
ਪੰਜਾਬੀ ਸ਼ਬਦਕੋਸ਼ / Punjabi Shabdkosh
Raavi Typing Tutor 4.0
Latest Release (23 Nov. 2021)
ਰਾਵੀ ਟਾਈਪਿੰਗ ਟਿਊਟਰ 4.0 ਸੌਫਟਵੇਅਰ ਦਾ ਨਵਾਂ ਵਰਜਨ ਹੈ। ਰਾਵੀ ਟਾਈਪ ਨੂੰ ਆਸਾਨੀ ਨਾਲ ਸਿੱਖਣ ਲਈ ਇਸ ਵਿੱਚ ਬੇਸਿਕ ਦੇ ਤੋਂ ਬਾਅਦ ੳ ਤੋਂ ੜ ਤੱਕ ਦੀ ਪ੍ਰੈਕਟਿਸ, ਫਿਰ ਦੋ ਅੱਖਰਾਂ ਦਾ ਜੋੜ, ਫਿਰ ਤਿੰਨ ਅੱਖਰ ਜੋੜ ਅਤੇ ਫਿਰ ਪ੍ਰੈਕਟਿਸ ਪੈਰਾਗ੍ਰਾਫ ਦਿੱਤੇ ਗਏ ਹਨ। ਇਸਤੋਂ ਇਲਾਵਾ ਇਸ ਵਿੱਚ ਰਾਵੀ ਟਾਈਪ ਦੇ 200 ਟੈਸਟ ਪੈਰ੍ਹਾਗਰਾਫ ਦਿੱਤੇ ਗਏ ਹਨ, ਜਿੰਨਾਂ 'ਤੇ ਪ੍ਰੈਕਟਿਸ ਕਰਕੇ ਤੁਸੀਂ ਆਪਣਾ ਟਾਈਪ ਟੈਸਟ ਆਰਾਮ ਨਾਲ ਕਲੀਅਰ ਕਰ ਸਕਦੇ ਹੋ। ਇਹ ਸੌਫਟਵੇਅਰ ਸ਼ਬਦ ਪ੍ਰਤੀ ਮਿੰਟ ਸਪੀਡ ਦੇ ਨਾਲ ਨਾਲ ਤੁਹਾਡੀ accuracy ਵੀ ਰਿਜਲਟ ਵਿੱਚ ਵਿਖਾਉਂਦਾ ਹੈ। ਇਸਤੋਂ ਇਲਾਵਾ ਇਸਤੇ ਅੰਗਰੇਜੀ ਅਤੇ ਆਸੀਸ ਫੌਂਟ ਦੀ ਵੀ ਪ੍ਰੈਕਟਿਸ ਕਰ ਸਕਦੇ ਹੋ। ਸ਼ਬਦ ਹਾਈਲਾਈਟਰ/ਅੰਡਰਲਾਈਨ ਬੰਦ ਕਰਨ ਦੀ ਸਹੂਲਤ ਦਿੱਤੀ  ਗਈ  ਹੈ।
Free Demo : 3 Days
Setup for Registered users 
ਅਗਰ ਤੁਹਾਨੂੰ ਜਮੀਨੀ ਕੰਮ ਕਾਰ ਸਬੰਧੀ ਕੈਲਕੂਲੇਸ਼ਨਾਂ ਦੀ ਜਰੂਰਤ ਪੈਂਦੀ ਹੈ ਜਿਵੇਂ ਸਾਂਝੇ ਹਿੱਸੇ ਵਿਚੋਂ ਇੱਕ ਹਿੱਸੇਦਾਰ ਦਾ ਰਕਬਾ ਕੱਢਣਾ, ਕਨਾਲ ਮਰਲੇ, ਬਿਘੇ ਬਿਸਵੇ, ਹੈਕਟੇਅਰ, ਵਰਗ ਗਜ, ਵਰਗ ਫੁੱਟ ਵਗੈਰਾ ਰਕਬੇ ਨੂੰ ਆਪਸ ਵਿਚ ਬਦਲਨਾ, ਪ੍ਰਾਪਰਟੀ ਦੀਆਂ ਸਾਈਡਾਂ ਪਾ ਕੇ ਰਕਬਾ ਕੱਢਣਾ ਵਗੈਰਾ ਤਾਂ ਇਹ ਕੰਮ ਪੰਜਾਬ ਪਟਵਾਰੀ ਐਪ ਤੇ ਸਕਿੰਟਾਂ ਵਿਚ ਕਰ ਸਕਦੇ ਹੋ। ਐਪ ਗੂਗਲ ਪਲੇਅ ਸਟੋਰ ਤੋਂ ਬਿਲਕੁਲ ਫ੍ਰੀ ਡਾਊਨਲੋਡ ਕਰਕੇ ਵਰਤ ਸਕਦੇ ਹੋ।
ਇਹ ਸੌਫਟਵੇਅਰ ਸਿਰਫ ਨਿੱਜੀ ਵਰਤੋਂ ਲਈ ਹੈ ਅਤੇ ਬਿਨਾ ਅਗਾਊ ਮਨਜੂਰੀ ਤੋਂ ਇਸਦੀ ਵਰਤੋਂ ਕਿਸੇ ਵੀ ਆਸਾਮੀ ਲਈ ਉਮੀਦਵਾਰਾਂ ਦਾ ਪੰਜਾਬੀ ਟਾਈਪ ਟੈਸਟ ਲੈਣ ਲਈ ਨਹੀਂ ਕੀਤੀ ਜਾ ਸਕਦੀ। ਅਗਰ ਇਸ ਸੌਫਟਵੇਅਰ ਦੀ ਵਰਤੋਂ ਬਿਨਾ ਮਨਜੂਰੀ ਤੋਂ ਉਮੀਦਵਾਰਾਂ ਦੇ ਟੈਸਟ ਲੈਣ ਲਈ ਕੀਤੀ ਜਾਂਦੀ ਹੈ ਤਾਂ ਸਬੰਧਤ ਸੰਸਥਾ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ, ਜਿਸਦੇ ਹਰਜੇ ਖਰਚੇ ਦੀ ਸਬੰਧਤ ਸੰਸਥਾ ਅਤੇ ਟੈਸਟ ਸੈਂਟਰ ਜਿੰਮੇਵਾਰ ਹੋਣਗੇ। ਇਸਤੋਂ ਇਲਾਵਾ ਅਗਰ ਕਿਸੇ ਵਿਅਕਤੀ ਜਾਂ ਕੰਪਿਊਟਰ ਸੈਂਟਰ ਵੱਲੋਂ ਸੌਫਟਵੇਅਰ ਗਲਤ ਤਰੀਕੇ ਨਾਲ ਚਲਾਇਆ ਜਾਂਦਾ ਜਾਂ ਰਜਿਸਟਰਡ ਕਰਦਾ ਪਾਇਆ ਗਿਆ ਤਾਂ ਉਸਦੇ ਖਿਲਾਫ ਕਾਪੀਰਾਈਟ ਐਕਟ ਅਤੇ ਆਈ.ਪੀ.ਸੀ. ਦੀਆਂ ਧਾਰਾਵਾਂ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਅਜਿਹੀ ਕਿਸੇ ਵੀ ਗਲਤ ਵਰਤੋਂ ਦੀ ਜਾਣਕਾਰੀ ਦੇਣ ਵਾਲੇ ਦਾ ਨਾਮ/ਪਤਾ ਗੁਪਤ ਰੱਖਿਆ ਜਾਵੇਗਾ। ਧੰਨਵਾਦ।
LEGAL NOTICE
Copyright © 2014-2024, All rights reserved. Harvinder Singh Tiwana - e-mail: tiwana.hs@gmail.com